
ਪਾਕਿਸਤਾਨ ਨਾਲ ਯੁੱਧ ਵਿਰਾਮ ਤੋਂ ਬਾਅਦ ਭਾਰਤੀ ਫੌਜ ਵੱਲੋਂ ਵੱਡੇ ਵੱਡੇ ਖੁਲਾਸੇ ਕੀਤੇ ਜਾ ਰਹੇ ਹਨ ਜਿਸ ਦੇ ਤਹਿਤ ਇੱਕ ਹੁਣ ਵੱਡਾ ਖੁਲਾਸਾ ਭਾਰਤੀ ਫੌਜ ਵੱਲੋਂ ਕੀਤਾ ਗਿਆ ਹੈ ਜਿਸ ਨੇ ਇੱਕ ਤਰ੍ਹਾਂ ਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ ਪੂਰੀ ਤਰ੍ਹਾਂ ਨਾਲ ਖਲਬਲੀ ਮਚਾ ਦਿੱਤੀ ਹੈ। ਭਾਰਤੀ ਫੌਜ ਵੱਲੋਂ ਖੁਲਾਸਾ ਕੀਤਾ ਗਿਆ ਹੈ ਕਿ ਪਾਕਿਸਤਾਨ ਨੇ ਜਿਹੜਾ ਭਾਰਤ ਅਤੇ ਪੰਜਾਬ ਦੇ ਸਰਹੱਦੀ ਜਿਨਾਂ ਤੇ ਹਮਲਾ ਕੀਤਾ ਸੀ ਉਹ ਹਮਲਾ ਸਿਰਫ ਸਰਹੱਦਾਂ ਤੱਕ ਸੀਮਤ ਨਹੀਂ ਸੀ ਸਗੋਂ ਪਾਕਿਸਤਾਨ ਦੀ ਫੌਜ ਦੇ ਨਿਸ਼ਾਨੇ ਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵੀ ਸੀ ਜਿਸ ਉੱਤੇ ਦੁਸ਼ਮਣ ਵੱਲੋਂ ਮਿਜਾਇਲ ਦੇ ਨਾਲ ਹਮਲਾ ਕੀਤਾ ਜਾਣਾ ਸੀ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵੱਲੋਂ ਪੰਜਾਬ ਦੇ ਨਾਲ ਲੱਗਦੇ ਸਰਹੱਦੀ ਜਿਲ੍ਹਿਆਂ ਨੂੰ ਵੱਡੀ ਪੱਧਰ ਤੇ ਨਿਸ਼ਾਨਾ ਬਣਾਇਆ ਗਿਆ ਅਤੇ ਕਈ ਡਰੋਨ ਹਮਲੇ ਕੀਤੇ ਗਏ। ਹੁਣ ਭਾਰਤੀ ਫੌਜ ਵੱਲੋਂ ਨਵਾਂ ਖੁਲਾਸਾ ਕੀਤਾ ਗਿਆ ਹੈ ਕਿ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵੀ ਪਾਕਿਸਤਾਨ ਦੀ ਫੌਜ ਦੇ ਨਿਸ਼ਾਨੇ ਤੇ ਸੀ ਅਤੇ ਇੱਥੇ ਪਾਕਿਸਤਾਨੀ ਫੌਜ ਵੱਲੋਂ ਹਮਲਾ ਕੀਤਾ ਜਾਣਾ ਸੀ।