
ਭਾਰਤ ਅਤੇ ਪਾਕਿਸਤਾਨ ਦੇ ਵਿੱਚ ਭਾਵੇਂ ਸੀਜਫਾਇਰ ਹੋ ਚੁੱਕਿਆ ਹੈ, ਪਰ ਸੀਜਫਾਇਰ ਹੋਣ ਤੋਂ ਬਾਅਦ ਹੁਣ ਵੱਡੇ ਵੱਡੇ ਖੁਲਾਸੇ ਹੋ ਰਹੇ ਹਨ। ਤਾਜ਼ਾ ਪ੍ਰਾਪਤ ਹੋਈ ਜਾਣਕਾਰੀ ਦੇ ਮੁਤਾਬਕ ਭਾਰਤ ਪਾਕਿਸਤਾਨ ਸਰਹੱਦ ਅਟਾਰੀ ਵਿਖੇ ਤੈਨਾਤ ਇੱਕ ਜਵਾਨ ਨੇ ਦੱਸਿਆ ਕਿ ਪਾਕਿਸਤਾਨ ਭਾਰਤ ਦੇ ਹਮਲਿਆਂ ਤੋਂ ਇਹਨਾਂ ਜਿਆਦਾ ਡਰ ਗਿਆ ਸੀ ਕਿ ਉਸਨੇ ਆਪਣੀ ਸਰਹੱਦ ਤੇ ਚਿੱਟੇ ਰੰਗ ਦਾ ਝੰਡਾ ਲਹਿਰਾ ਦਿੱਤਾ ਸੀ ਜੋ ਕਿ ਸ਼ਾਂਤੀ ਦਾ ਪ੍ਰਤੀਕ ਹੁੰਦਾ ਹੈ। ਜ਼ਿਕਰ ਯੋਗ ਹੈ ਕਿ ਪਹਿਲਗਾਮ ਵਿੱਚ ਹੋਏ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਤੇ ਤਾਬੜ ਤੋੜ ਹਮਲੇ ਕੀਤੇ ਅਤੇ ਉਸ ਦੀ ਹਰ ਹਰਕਤ ਨੂੰ ਮੂੰਹ ਤੋੜ ਜਵਾਬ ਦਿੱਤਾ। ਪਾਕਿਸਤਾਨ ਵੱਲੋਂ ਇਸ ਵਾਰ ਅੰਮ੍ਰਿਤਸਰ ਅਤੇ ਪੰਜਾਬ ਦੇ ਹੋਰ ਸਰਹੱਦੀ ਜਿਲਿਆਂ ਨੂੰ ਵੀ ਵੱਡੀ ਪੱਧਰ ਤੇ ਨਿਸ਼ਾਨਾ ਬਣਾਇਆ ਗਿਆ ਪਰ ਭਾਰਤੀ ਫੌਜ ਨੇ ਪਾਕਿਸਤਾਨੀ ਫੌਜ ਦੇ ਹਰ ਮਨਸੂਬੇ ਨੂੰ ਪੂਰੀ ਤਰ੍ਹਾਂ ਦੇ ਨਾਲ ਫੇਲ ਕਰ ਦਿੱਤਾ। ਪਾਕਿਸਤਾਨ ਭਾਰਤ ਦੇ ਹਮਲਿਆਂ ਤੋਂ ਇਨਾ ਜਿਆਦਾ ਡਰ ਗਿਆ ਕਿ ਉਸ ਨੇ ਅਮਰੀਕਾ ਨੂੰ ਵਿੱਚ ਵਿਚੋਲਾ ਪਾ ਕੇ ਭਾਰਤ ਦੇ ਨਾਲ ਜੰਗ ਸਬੰਧੀ ਸੰਧੀ ਕਰ ਲਈ। ਪਰ ਉਧਰੋਂ ਪਾਕਿਸਤਾਨ ਵੱਲੋਂ ਵੀ ਇਹ ਬਿਆਨ ਦਿੱਤਾ ਗਿਆ ਸੀ ਕਿ ਭਾਰਤੀ ਫੌਜ ਨੇ ਸਰਹੱਦ ਤੇ ਚਿੱਟੇ ਰੰਗ ਦਾ ਝੰਡਾ ਲਹਿਰਾ ਦਿੱਤਾ ਸੀ ਅਤੇ ਉਹ ਪਾਕਿਸਤਾਨ ਨਾਲ ਸ਼ਾਂਤੀ ਲਈ ਤਿਆਰ ਹੋ ਗਏ ਸਨ, ਜਦ ਕਿ ਪਾਕਿਸਤਾਨ ਦੇ ਇਹਨਾਂ ਦਾਵਿਆਂ ਦੇ ਵਿੱਚ ਕੋਈ ਵੀ ਸੱਚਾਈ ਨਜ਼ਰ ਨਹੀਂ ਆ ਰਹੀ।