
ਡੀਐੱਮਕੇ ਆਗੂ ਕਨੀਮੋਝੀ ਦੀ ਅਗਵਾਈ ਵਿੱਚ ਮਾਸਕੋ ਜਾ ਰਹੇ ਭਾਰਤੀ ਸੰਸਦ ਮੈਂਬਰਾਂ ਦੇ ਵਫ਼ਦ ਦੀ ਉਡਾਣ ਨੂੰ ਡਰੋਨ ਹਮਲੇ ਕਾਰਨ ਕੁਝ ਸਮੇਂ ਲਈ ਅਸਮਾਨ ਵਿੱਚ ਚੱਕਰ ਲਾਉਣਾ ਪਿਆ, ਪਰ ਬਾਅਦ ਵਿੱਚ ਜਹਾਜ਼ ਸੁਰੱਖਿਅਤ ਉਤਰ ਗਿਆ। ਜ਼ਿਕਰਯੋਗ ਹੈ ਅਪਰੇਸ਼ਨ ਸਿੰਧੂਰ ਤੋਂ ਬਾਅਦ ਕੋਮਾਂਤਰੀ ਪਹੁੰਚ ਦੇ ਹਿੱਸੇ ਵਜੋਂ ਭੇਜੇ ਗਏ ਸੰਸਦ ਮੈਂਬਰਾਂ ਦੇ ਵਫ਼ਦ ਦੀ ਅਗਵਾਈ ਡੀਐੱਮਕੇ ਆਗੂ ਕਨੀਮੋਝੀ ਕਰ ਰਹੀ ਸੀ।
ਲੋਕ ਸਭਾ ਮੈਂਬਰ ਕਨੀਮੋਝੀ ਦੇ ਨਜ਼ਦੀਕੀ ਸੂਤਰਾਂ ਨੇ ਕਿਹਾ ਕਿ ਉਡਾਣ ਨੂੰ ਹਵਾ ਵਿੱਚ ਚੱਕਰ ਲਗਾਉਣਾ ਪਿਆ। ਉਨ੍ਹਾਂ ਕਿਹਾ, ‘‘ਇਹ ਹਵਾ ਵਿੱਚ ਚੱਕਰ ਲਗਾਉਛਣ ਤੋਂ ਬਾਅਦ 45 ਮਿੰਟ ਦੀ ਦੇਰੀ ਨਾਲ ਉਤਰਿਆ। ਉਹ (ਕਨੀਮੋਝੀ) ਸੁਰੱਖਿਅਤ ਉਤਰੀ।’’ ਪਾਕਿਸਤਾਨ-ਪ੍ਰਯੋਜਿਤ ਸਰਹੱਦ ਪਾਰ ਅਤਿਵਾਦ ’ਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਸੰਵੇਦਨਸ਼ੀਲ ਬਣਾਉਣ ਲਈ ਪੰਜ ਦੇਸ਼ਾਂ ਦੇ ਦੌਰੇ ਦੇ ਪਹਿਲੇ ਪੜਾਅ ’ਤੇ ਸਰਬ ਪਾਰਟੀ ਵਫ਼ਦ ਵੀਰਵਾਰ ਰਾਤ ਮਾਸਕੋ ਪਹੁੰਚਿਆ। ਦੋਮੋਦੇਡੋਵੋ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਨੀਮੋਝੀ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਦਾ ਭਾਰਤੀ ਰਾਜਦੂਤ ਵਿਨੇ ਕੁਮਾਰ ਅਤੇ ਹੋਰ ਅਧਿਕਾਰੀਆਂ ਨੇ ਸਵਾਗਤ ਕੀਤਾ।