
ਬਟਾਲਾ ਦੇ ਪਿੰਡ ਮੁਰਾਦਪੁਰ ‘ਚ ਹਾਈ ਵੋਲਟੇਜ ਡਰਾਮਾ ਵੇਖਣ ਨੂੰ ਮਿਲਿਆ। ਮੁਲਜ਼ਮ ਨੂੰ ਫੜ੍ਹਨ ਗਈ ਪੁਲਿਸ ਪਾਰਟੀ ਦਾ ਵਿਰੋਧ ਕੀਤਾ ਗਿਆ। ਮੁਲਜ਼ਮ ਅਤੇ ਉਸਦਾ ਬੇਟਾ ਇੱਟਾਂ ਤੇ ਗੰਡਾਸੀ ਲੈ ਕੇ ਛੱਤ ‘ਤੇ ਚੜ੍ਹ ਗਏ। ਮੁਲਜ਼ਮ ਤੇ ਉਸਦੇ ਬੇਟੇ ਨੇ ਪੁਲਿਸ ਪਾਰਟੀ ਨੂੰ ਇੱਟਾਂ ਮਾਰੀਆਂ। ਜਿਸ ਦੌਰਾਨ 2 ਪੁਲਿਸਕਰਮੀਆਂ ਨੂੰ ਸੱਟਾਂ ਲੱਗੀਆਂ।ਜਿਸ ਤੋਂ ਬਾਅਦ ਪੁਲਿਸ ਦੀ ਟੀਮ ਨੂੰ ਬੇਰੰਗ ਮੁੜਨਾ ਪਿਆ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ 10 ਮਾਮਲਿਆਂ ‘ਚ ਨਾਮਜ਼ਦ ਹੈ। ਜਿਸ ਨੂੰ ਪੁਲਿਸ ਫੜ੍ਹਨ ਗਈ ਸੀ।