
ਅਟਾਰੀ, ਅੰਮ੍ਰਿਤਸਰ -22 ਅਪ੍ਰੈਲ ਨੂੰ ਪਹਿਲਗਮ ਵਿਖੇ ਹੋਏ ਭਾਰਤੀ ਸੈਲਾਨੀਆਂ ਉਤੇ ਹੋਏ ਹਮਲੇ ਦੌਰਾਨ ਬੇਕਸੂਰ ਲੋਕਾਂ ਨੂੰ ਉਨਾਂ ਦੀ ਜਾਤ ਨੂੰ ਪੁੱਛ ਪੁੱਛ ਕੇ ਮੌਤ ਦੇ ਘਾਟ ਉਤਾਰੇ ਜਾਣ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਨਾਲ ਲੱਗਦੀ ਅਟਾਰੀ ਸਰਹੱਦ ਨੂੰ ਮੁਕੰਮਲ ਤੌਰ ਤੇ ਬੰਦ ਕੀਤੇ ਜਾਣ ਤੋਂ ਬਾਅਦ ਦੋਵੇਂ ਦੇਸ਼ਾਂ ਦਰਮਿਆਨ ਭਾਰੀ ਤਣਾਅ ਤੋਂ ਬਾਅਦ ਹੋ ਰਹੇ ਸੁਖਾਵੇਂ ਮਾਹੌਲ ਦੇ ਮੱਦੇ ਨਜ਼ਰ ਭਾਰਤ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਅਟਾਰੀ ਸਰਹੱਦ ਤੇ ਹੁੰਦੀ ਝੰਡੇ ਦੀ ਰਸਮ ਜੋ ਕਿ ਪਿਛਲੇ ਦਿਨੀ ਮੁਅਤਲ ਕਰਕੇ ਰੱਖੀ ਗਈ ਸੀ ਉਸ ਨੂੰ ਬਹਾਲ ਕਰਦਿਆਂ ਭਾਰਤ ਨੇ 20 ਮਈ ਨੂੰ ਸ਼ਾਮ ਝੰਡੇ ਦੀ ਰਸਮ ਰੀਟ ਰੀਟ ਸ਼ੁਰੂ ਕਰਨ ਦਾ ਵੱਡਾ ਫੈਸਲਾ ਲਿਆ ਹੈ। ਸਰਕਾਰੀ ਅਧਿਕਾਰੀ ਵੱਲੋਂ ਦਿੱਤੀ ਗਈ ਇਸ ਸਬੰਧੀ ਸੂਚਨਾ ਤੇ ਦੱਸਿਆ ਗਿਆ ਹੈ ਕਿ 20 ਮਈ ਨੂੰ ਭਾਰਤ ਸਰਕਾਰ ਵਲੋਂ ਬੀਐਸਐਫ ਨੂੰ ਹੋਏ ਹੁਕਮਾਂ ਅਨੁਸਾਰ ਭਾਰਤ ਦੀ ਅਟਾਰੀ ਸਰਹੱਦ ਵਿਖੇ ਬਿਨਾਂ ਸੈਲਾਨੀਆਂ ਦੇ ਰੋਕ ਟੋਕ ਤੇ ਝੰਡੇ ਦੀ ਰਸਮ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਉਨਾਂ ਇਹ ਵੀ ਦੱਸਿਆ ਕਿ ਇਸ ਮੌਕੇ ਪਹਿਲੇ ਦਿਨ ਝੰਡੇ ਦੀ ਮੁੜ ਰਸਮ ਸ਼ੁਰੂ ਕਰਨ ਤੇ ਸੈਲਾਨੀਆਂ ਦੀ ਗਿਣਤੀ ਨੂੰ ਖੁੱਲਿਆ ਰੱਖਦਿਆਂ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਦੇ ਪਰਿਵਾਰਾਂ ਨੂੰ ਵੀ ਇਸ ਮੌਕੇ ਝੰਡੇ ਦੀ ਰਸਮ ਰੀਟ੍ਰੀਡ ਵੇਖਣ ਲਈ ਖੁੱਲਾ ਸੱਦਾ ਦਿੱਤਾ ਗਿਆ ਹੈ।