
ਨਵੀ ਦਿੱਲੀ: ਸ਼ਾਹਰੁਖ ਖਾਨ ਅਤੇ ਰਾਣੀ ਮੁਖਰਜੀ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਪ੍ਰਸ਼ੰਸਕਾਂ ਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਅਦਾਕਾਰ ਸ਼ਾਹਰੁਖ ਖਾਨ ਅਤੇ ਰਾਣੀ ਮੁਖਰਜੀ ਇਕ ਵਾਰ ਫਿਰ ਵੱਡੇ ਪਰਦੇ ਤੇ ਇਕੱਠੀ ਨਜ਼ਰ ਆਉਣਗੇ। ਫਿਲਮ ‘ਪਠਾਨ’ ਦੀ ਸਫਲਤਾ ਤੋਂ ਬਾਅਦ ਅਦਾਕਾਰ ਸ਼ਾਹਰੁਖ ਖਾਨ ਅਤੇ ਨਿਰਦੇਸ਼ਕ ਸਿਧਾਰਥ ਆਨੰਦ ਇੱਕ ਵਾਰ ਫਿਰ ਐਕਸ਼ਨ ਨਾਲ ਭਰਪੂਰ ਫਿਲਮ ‘ਕਿੰਗ’ ਵਿੱਚ ਇਕੱਠੇ ਆ ਰਹੇ ਹਨ। ਫਿਲਮ ਦੇ ਨਿਰਮਾਤਾਵਾਂ ਨੇ ਇਸ ਫਿਲਮ ਵਿੱਚ ਵੱਡੇ ਕਲਾਕਾਰਾਂ ਨੂੰ ਸ਼ਾਮਲ ਕੀਤਾ ਹੈ। ਹੁਣ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਕਿ ਰਾਣੀ ਮੁਖਰਜੀ ਦੀ ਵੀ ਇਸ ਫਿਲਮ ਵਿੱਚ ਐਂਟਰੀ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਫਿਲਮ ਕਿੰਗ ਵਿੱਚ ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੁਕੋਣ ਮੁੱਖ ਭੂਮਿਕਾਵਾਂ ਵਿੱਚ ਹਨ। ਇਸ ਫਿਲਮ ਨਾਲ ਸ਼ਾਹਰੁਖ ਦੀ ਧੀ ਸੁਹਾਨਾ ਖਾਨ ਨੂੰ ਵੀ ਲਾਂਚ ਕੀਤਾ ਜਾ ਰਿਹਾ ਹੈ। ਕਿੰਗ ਵਿੱਚ ਅਭਿਸ਼ੇਕ ਬੱਚਨ, ਅਨਿਲ ਕਪੂਰ, ਜੈਕੀ ਸ਼ਰਾਫ, ਅਰਸ਼ਦ ਵਾਰਸੀ ਅਤੇ ਅਭੈ ਵਰਮਾ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਹੁਣ ਰਾਣੀ ਮੁਖਰਜੀ ਦਾ ਨਾਮ ਵੀ ਇਸ ‘ਚ ਜੁੜ ਗਿਆ ਹੈ।
ਮੀਡੀਆ ਰਿਪੋਰਟਸ ਦੇ ਅਨੁਸਾਰ, ਰਾਣੀ ਮੁਖਰਜੀ ਫਿਲਮ ‘ਕਿੰਗ’ ਵਿੱਚ ਇੱਕ ਕੈਮਿਓ ਕਰੇਗੀ। ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਰਾਣੀ ਮੁਖਰਜੀ ਫਿਲਮ ਵਿੱਚ ਸੁਹਾਨਾ ਖਾਨ ਦੀ ਮਾਂ ਦੀ ਭੂਮਿਕਾ ਨਿਭਾਏਗੀ ਅਤੇ ਇਹ ਫਿਲਮ ਦਾ ਇੱਕ ਭਾਵਨਾਤਮਕ ਹਿੱਸਾ ਹੋਵੇਗਾ। ਜੋ ਪੂਰੀ ਫਿਲਮ ਵਿੱਚ ਜਾਨ ਪਾ ਦੇਵੇਗਾ।