
ਭਾਰਤ ਦਾ ਅਫਗਾਨਿਸਤਾਨ ਦੇ ਨਾਲ ਇੱਕ ਵਾਰ ਫਿਰ ਪਾਕਿਸਤਾਨ ਦੇ ਜਰੀਏ ਵਪਾਰ ਸ਼ੁਰੂ ਹੋ ਗਿਆ ਹੈ। ਅੱਜ ਪੰਜ ਟਰੱਕ ਡਰਾਈ ਫਰੂਟ ਦੇ ਭਾਰਤ ਪਹੁੰਚੇ ਜਿਨਾਂ ਦੇ ਵਿੱਚ ਪੰਜਾਂ ਟਰੱਕਾਂ ਦੇ ਵਿੱਚ ਡਰਾਈ ਫਰੂਟ ਸੀ ਅਤੇ ਇੱਕ ਟਰੱਕ ਦੇ ਵਿੱਚ ਮਲੱਠੀ ਭਰੀ ਹੋਈ ਸੀ। ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਦੇ ਮੁਤਾਬਕ ਅਜੇ ਵੀ 150 ਅਫਗਾਨਿਸਤਾਨ ਦੇ ਟਰੱਕ ਪਾਕਿਸਤਾਨ ਵਿੱਚ ਖੜੇ ਹੋਏ ਹਨ,ਜਿਨਾਂ ਚ ਲੱਦਿਆ ਹੋਇਆ ਡਰਾਈ ਫਰੂਟ ਹੌਲੀ ਹੌਲੀ ਭਾਰਤ ਲਿਆਂਦਾ ਜਾਵੇਗਾ।। ਜੇਕਰ ਗੱਲ ਕਰੀਏ ਤਾਂ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਵਧੀ ਕੁੜੱਤਣ ਦੇ ਚਲਦਿਆਂ ਅਫਗਾਨਿਸਤਾਨ ਅਤੇ ਭਾਰਤ ਦਾ ਵਪਾਰ ਵੀ ਆਪਸ ਵਿੱਚ ਬੰਦ ਹੋ ਗਿਆ ਸੀ।।