
ਬੀਤੀ ਰਾਤ ਹੋਏ ਪੰਜਾਬ ਅਤੇ ਬੈਂਗਲੂਰੂ ਦੇ ਕ੍ਰਿਕਟ ਮੈਚ ਦੇ ਵਿੱਚ ਬੈਂਗਲੂਰੂ ਨੇ ਪੰਜਾਬ ਨੂੰ ਅੱਠ ਵਿਕਟਾਂ ਦੇ ਨਾਲ ਹਰਾ ਦਿੱਤਾ। 14 ਓਵਰਾਂ ਦੇ ਵਿੱਚ ਪੰਜਾਬ ਦੀ ਪੂਰੀ ਟੀਮ 110 ਸਕੋਰ ਬਣਾ ਕੇ ਆਲ ਆਊਟ ਹੋ ਗਈ ਅਤੇ ਜਵਾਬ ਦੇ ਵਿੱਚ ਬੈਂਗਲੂਰੂ ਦੀ ਟੀਮ ਨੇ ਮਹਿਜ਼ 10 ਓਵਰਾਂ ਦੇ ਵਿੱਚ ਦੋ ਵਿਕਟਾਂ ਗਵਾ ਕੇ ਇਹ ਟੀਚਾ ਹਾਸਲ ਕਰ ਲਿਆ। ਇਸ ਮੈਚ ਵਿੱਚ ਜਿੱਤ ਤੋਂ ਬਾਅਦ ਬੈਂਗਲੂਰੂ ਦੀ ਟੀਮ ਹੁਣ ਫਾਈਨਲ ਵਿੱਚ ਪਹੁੰਚ ਗਈ ਹੈ ਜਦਕਿ ਪੰਜਾਬ ਦੀ ਟੀਮ ਨੂੰ ਹੁਣ ਜਿਹੜਾ ਉਸ ਦਾ ਮੈਚ ਬਾਕੀ ਰਹਿ ਗਿਆ ਹੈ ਉਸ ਵਿੱਚ ਹਰ ਹਾਲਤ ਜਿੱਤ ਦਰਜ ਕਰਨੀ ਪਵੇਗੀ।