
ਅੰਮ੍ਰਿਤਸਰ ਦੇ ਹਕੀਮਾਂ ਗੇਟ ਨੇੜੇ ਫਤਿਹ ਸਿੰਘ ਕਲੋਨੀ ਵਿੱਚ ਸਾਢੇ 3 ਸਾਲਾ ਬੱਚੀ ਨੂੰ ਟਿਊਸ਼ਨ ਜਾਣ ਵੇਲੇ ਅਚਾਨਕ ਗੋਲੀ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਆਪਣੇ ਪਿਤਾ ਨਾਲ ਟਿਊਸ਼ਨ ਜਾ ਰਹੀ ਸੀ ਕਿ ਰਸਤੇ ਵਿੱਚ ਅਚਾਨਕ ਉਸ ਦੀ ਲੱਤ ਵਿੱਚ ਗੋਲੀ ਲੱਗ ਗਈ। ਹੈਰਾਨੀ ਦੀ ਗੱਲ ਹੈ ਕਿ ਸ਼ੁਰੂਆਤ ਵਿੱਚ ਉਸ ਦਾ ਇਲਾਜ ਇਹ ਸੋਚ ਕੇ ਚੱਲਦਾ ਰਿਹਾ ਕਿ ਉਸ ਦੇ ਪੈਰ ਵਿੱਚ ਪੱਥਰ ਵੱਜਿਆ ਹੈ ਪਰ ਜਦੋਂ ਪ੍ਰਾਈਵੇਟ ਹਸਪਤਾਲ ਵਿੱਚ ਲੈਕੇ ਗਏ ਤਾਂ ਪਤਾ ਲੱਗਿਆ ਕਿ ਉਸ ਨੂੰ ਗੋਲੀ ਲੱਗੀ ਹੈ।
ਘਟਨਾ ਦੀ ਜਾਣਕਾਰੀ ਸਪੱਸ਼ਟ ਹੋਣ ਤੋਂ ਬਾਅਦ, ਪੁਲਿਸ ਨੇ ਹੁਣ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਲੜਕੀ ਦੇ ਪਿਤਾ ਆਕਾਸ਼ ਨੇ ਦੱਸਿਆ ਕਿ ਉਹ ਸੋਮਵਾਰ ਸ਼ਾਮ ਨੂੰ ਆਪਣੀ ਕੁੜੀ ਨੂੰ ਟਿਊਸ਼ਨ ਲੈ ਕੇ ਜਾ ਰਹੇ ਸੀ। ਉਦੋਂ ਹੀ ਮੈਨੂੰ ਇੱਕ ਆਵਾਜ਼ ਸੁਣਾਈ ਦਿੱਤੀ। ਅਚਾਨਕ ਕੁੜੀ ਚੀਕਣ ਲੱਗ ਪਈ ਅਤੇ ਥੱਲ੍ਹੇ ਡਿੱਗ ਪਈ। ਕੁੜੀ ਦੀ ਲੱਤ ਵਿੱਚੋਂ ਖੂਨ ਨਿਕਲ ਰਿਹਾ ਸੀ। ਉਸਨੂੰ ਕੁਝ ਸਮਝ ਨਹੀਂ ਆਇਆ। ਉਹ ਕੁੜੀ ਨੂੰ ਚੁੱਕ ਕੇ ਘਰ ਚਲੇ ਗਏ।
ਇਸ ਤੋਂ ਬਾਅਦ ਕੁੜੀ ਨੂੰ ਕਲੀਨਿਕ ਲਿਜਾਇਆ ਗਿਆ। ਸ਼ੁਰੂਆਤ ਵਿੱਚ ਤਾਂ ਇਹ ਹੀ ਲੱਗਿਆ ਕਿ ਬੱਚੀ ਦੇ ਪੈਰ ਵਿੱਚ ਕੰਕੜ ਲੱਗਿਆ ਹੈ। ਆਕਾਸ਼ ਨੇ ਦੱਸਿਆ ਕਿ ਲੜਕੀ ਦੀ ਹਾਲਤ ਵਿਗੜਨ ਤੋਂ ਬਾਅਦ, ਉਹ ਉਸ ਨੂੰ ਹਸਪਤਾਲ ਲੈ ਆਏ। ਜਦੋਂ ਇੱਥੇ ਇਲਾਜ ਸ਼ੁਰੂ ਹੋਇਆ ਤਾਂ ਪਤਾ ਲੱਗਿਆ ਕਿ ਕੁੜੀ ਦੀ ਲੱਤ ਵਿੱਚ ਗੋਲੀ ਲੱਗੀ ਸੀ। ਜਿਸ ਤੋਂ ਬਾਅਦ ਉਸ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਹੈ। ਪੁਲਿਸ ਨੇ ਇਲਾਜ ਵੀ ਸ਼ੁਰੂ ਕਰ ਦਿੱਤਾ ਹੈ। ਉਹ ਮੰਗ ਕਰਦੇ ਹਨ ਕਿ ਜਿਸ ਨੇ ਵੀ ਇਹ ਕੀਤਾ ਹੈ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇ। ਪੁਲਿਸ ਨੇ ਵੀ ਇਸ ਮਾਮਲੇ ਵਿੱਚ ਗੰਭੀਰਤਾ ਨਾਲ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।